ਤੁਹਾਡੇ ਕਰਨ ਜੋਕਰਾ ਕੰਮ.....

ਬੇਸ਼ੱਕ ਅਖ਼ਬਾਰੀ ਸੰਸਾਰ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। {ਕੁਝ ਕੁ ਨੂੰ ਛੱਡ ਕੇ.... ਹੁਣ ਉਹ ਆਪਣੇ ਅੰਦਰ ਝਾਤੀ ਮਾਰ ਲੈਣ ਕਿ ਉਹ 'ਕੁੱਝ' ਵਿੱਚ ਆਉਂਦੇ ਹਨ ਕਿ ਨਹੀਂ?} ਪਰ ਸਾਡੀ ਕੋਸ਼ਿਸ਼ ਹੈ ਕਿ ਆਪਣੀ ਮਾਂ-ਬੋਲੀ ਦੀ ਕਿਸੇ ਨਾ ਕਿਸੇ ਢੰਗ ਰਾਹੀਂ ਵੀ ਸੇਵਾ ਕਰ ਰਹੇ ਹਰ ਹੱਥ ਨੂੰ ਇਸ ਹੋੜ 'ਚੋਂ ਬਾਹਰ ਕੱਢ ਕੇ ਪਿਆਰ ਦੀ ਕਲਿੰਗੜੀ ਪੁਆਈਏ। ਇਹੀ ਮਾਂ-ਬੋਲੀ ਪੰਜਾਬੀ ਦੇ ਹੱਕ 'ਚ ਹਾਅ ਦਾ ਅਸਲ ਨਾਅਰਾ ਹੋਵੇਗਾ। ਇਸੇ ਕੋਸ਼ਿਸ਼ ਦਾ ਪਹਿਲਾ ਕਦਮ ਹੈ ਕਿ ਦੁਨੀਆ ਭਰ ਦੇ ਅਖ਼ਬਾਰ ਇੱਕ ਜਗ੍ਹਾ ਇਕੱਠੇ ਕਰ ਰਹੇ ਹਾਂ ਤਾਂ ਜੋ ਸੁਹਿਰਦ ਪਾਠਕ ਖੁਦ ਸਮਝ ਸਕਣ ਕਿ ਕੌਣ, ਕਿਵੇਂ ਅਤੇ ਕੀ ਕਰ ਰਿਹਾ ਹੈ?
ਜੇ ਤੁਹਾਡੇ ਖਿਆਲ ਵਿੱਚ ਕੋਈ ਅਜਿਹਾ ਅਖ਼ਬਾਰ, ਬਲੌਗ, ਰਸਾਲਾ ਆਦਿ ਦਾ ਲਿੰਕ ਲਗਾਉਣ ਯੋਗ ਹੈ ਤਾਂ ਜਰੂਰ ਦੱਸੋ ਤਾਂ ਕਿ ਇਸ ਸੋਚ ਨੂੰ ਮੁਕੰਮਲਤਾ ਪ੍ਰਦਾਨ ਕੀਤੀ ਜਾ ਸਕੇ।

2 comments: