ਪੁਰਜਾ ਪੁਰਜਾ ਕਟਿ ਮਰੈ (ਕਾਂਡ 1)......ਸ਼ਿਵਚਰਨ ਜੱਗੀ ਕੁੱਸਾ

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।।
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।।
ਗੁਲਾਬੀ ਠੰਢ ਸੀ।
ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ ਦਸ ਵਜੇ ਤੱਕ ਸੂਰਜ ਦਾ ਮੁੱਖ ਢਕੀ ਰੱਖਦੀ ਸੀ। ਅਥਾਹ ਸੀਤ ਵਰ੍ਹਨ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ। ਅੱਧ ਅਸਮਾਨੋਂ ਡਿੱਗਦਾ ਕੱਕਰ ਕਣਕ ਅਤੇ ਸਰੋਂ੍ਹ ਦੀਆਂ ਫਸਲਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਸੀ।
ਸਵੇਰ ਦੇ ਤਿੰਨ ਵੱਜੇ ਸਨ।
ਪੁਲੀਸ ਨਾਲ ਭਰੇ ਦੋ ਟਰੱਕ ਸੜਕਾਂ ਦੀ ਛਾਤੀ ਮਿੱਧਦੇ, ਬੜੀ ਤੇਜ਼ੀ ਨਾਲ ਚੜਿੱਕ ਪਿੰਡ


ਕੈਨੇਡਾ 'ਚ ਵਰਕ ਪਰਮਿਟ 'ਤੇ ਰਹਿ ਰਹੀ ਰਾਮਗ੍ਹੜੀਆ ਸਿੱਖ {ਮਠਾੜੂ, ਜੁਟਲੇ} ਸੁੰਦਰ ਲੜਕੀ 28 ਸਾਲਾ, ਕੱਦ 5'- 4" ਵਿਦਿਅਕ ਯੋਗਤਾ {POST GRADUATE DIPLOMA IN BIOTECHNOLOGY-INDUSTRIAL MICROBIOLOGY} ਲਈ ਚੰਗੇ ਪੜ੍ਹੇ ਲਿਖੇ ਵੈਸਨੂੰ ਕੈਨੇਡੀਅਨ ਲੜਕੇ ਦੀ ਲੋੜ ਹੈ।
ਸੰਪਰਕ ਈਮੇਲ:-jaspreet.matharoo@gmail.com

ਸਮਰਪਣ- ਸਵ: ਗੁਰਬਚਨ ਸਿੰਘ ਖੁਰਮੀ ਜੀ ਨੂੰ

ਬੇਸ਼ੱਕ ਮੇਰੇ ਪਿਤਾ ਜੀ ਅੱਜ ਅੱਖਾਂ ਤੋਂ ਓਝਲ ਹਨ ਪਰ ਉਹਨਾਂ ਵੱਲੋਂ ਦਿੱਤੀ ਕਿਸੇ ਵੀ ਕੰਮ ਨੂੰ ਲਗਨ ਨਾਲ ਕਰਨ ਅਤੇ ਪਿੱਛੇ ਮੁੜ ਕੇ ਨਾ ਦੇਖਣ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਮੈਂ ਆਪਣੇ ਪਿੰਡ ਹਿੰਮਤਪੁਰਾ ਨੂੰ ਵਿਸ਼ਵ ਦੇ ਨਕਸ਼ੇ 'ਤੇ ਦੇਖਣ ਦਾ ਸੁਪਨਾ ਪਾਲਿਆ ਹੈ। ਓਹ ਸੁਪਨਾ, ਜਿਸ ਨੂੰ ਆਪਣੀ ਨੀਂਦ ਦੇ ਘੰਟਿਆਂ 'ਚੋਂ ਕੁਝ ਘੰਟੇ ਘਟਾ ਕੇ ਪਾਣੀ ਦੇ ਰੂਪ 'ਚ ਦੇ ਰਿਹਾ ਹਾਂ। ਕੋਸ਼ਿਸ਼ ਹੈ ਕਿ ਹਿੰਮਤਪੁਰਾ ਡੌਟ ਕਾਮ ਨੂੰ ਪਾਠਕ 'ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਿਹ' ਵਜੋਂ ਪਿਆਰ ਦੇਣਗੇ। ਮੇਰੀਆਂ ਯਾਦਾਂ 'ਚ ਹਰ ਪਲ ਮੇਰੇ ਨਾਲ ਰਹਿੰਦੇ ਹੋਏ ਮੇਰੇ ਪਿਤਾ ਜੀ ਮੈਨੂੰ ਰਾਹ ਦੱਸਦੇ ਰਹਿੰਦੇ ਹਨ। ਉਸ ਸਖ਼ਸ਼ ਨਾਲ ਵਾਅਦਾ ਹੈ ਕਿ ਆਖਰੀ ਸਾਹ ਤੱਕ ਉਸਦੇ ਚਿਤਵੇ ਪਰ ਅਧੂਰੇ ਰਹਿ ਗਏ ਸੁਪਨਿਆਂ ਦੇ ਬੂਟਿਆਂ ਨੂੰ ਇੱਕ ਫਲਦਾਰ ਰੁੱਖ ਬਨਾਉਣ ਲਈ ਯਤਨਸ਼ੀਲ ਰਹਾਂਗਾ। ਹਰ ਸਾਹ ਨਾਲ ਸਿਜਦਾ..... ਓਸ ਕਰਮਸ਼ੀਲ ਤੇ ਕਿਰਤੀ ਮਨੁੱਖ ਨੂੰ...

"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ

"ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ।ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ "ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ

ਤੁਹਾਡੇ ਕਰਨ ਜੋਕਰਾ ਕੰਮ.....

ਬੇਸ਼ੱਕ ਅਖ਼ਬਾਰੀ ਸੰਸਾਰ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। {ਕੁਝ ਕੁ ਨੂੰ ਛੱਡ ਕੇ.... ਹੁਣ ਉਹ ਆਪਣੇ ਅੰਦਰ ਝਾਤੀ ਮਾਰ ਲੈਣ ਕਿ ਉਹ 'ਕੁੱਝ' ਵਿੱਚ ਆਉਂਦੇ ਹਨ ਕਿ ਨਹੀਂ?} ਪਰ ਸਾਡੀ ਕੋਸ਼ਿਸ਼ ਹੈ ਕਿ ਆਪਣੀ ਮਾਂ-ਬੋਲੀ ਦੀ ਕਿਸੇ ਨਾ ਕਿਸੇ ਢੰਗ ਰਾਹੀਂ ਵੀ ਸੇਵਾ ਕਰ ਰਹੇ ਹਰ ਹੱਥ ਨੂੰ ਇਸ ਹੋੜ 'ਚੋਂ ਬਾਹਰ ਕੱਢ ਕੇ ਪਿਆਰ ਦੀ ਕਲਿੰਗੜੀ ਪੁਆਈਏ। ਇਹੀ ਮਾਂ-ਬੋਲੀ ਪੰਜਾਬੀ ਦੇ ਹੱਕ 'ਚ ਹਾਅ ਦਾ ਅਸਲ ਨਾਅਰਾ ਹੋਵੇਗਾ। ਇਸੇ ਕੋਸ਼ਿਸ਼ ਦਾ ਪਹਿਲਾ ਕਦਮ ਹੈ ਕਿ ਦੁਨੀਆ ਭਰ ਦੇ ਅਖ਼ਬਾਰ ਇੱਕ ਜਗ੍ਹਾ ਇਕੱਠੇ ਕਰ ਰਹੇ ਹਾਂ ਤਾਂ ਜੋ ਸੁਹਿਰਦ ਪਾਠਕ ਖੁਦ ਸਮਝ ਸਕਣ ਕਿ ਕੌਣ, ਕਿਵੇਂ ਅਤੇ ਕੀ ਕਰ ਰਿਹਾ ਹੈ?
ਜੇ ਤੁਹਾਡੇ ਖਿਆਲ ਵਿੱਚ ਕੋਈ ਅਜਿਹਾ ਅਖ਼ਬਾਰ, ਬਲੌਗ, ਰਸਾਲਾ ਆਦਿ ਦਾ ਲਿੰਕ ਲਗਾਉਣ ਯੋਗ ਹੈ ਤਾਂ ਜਰੂਰ ਦੱਸੋ ਤਾਂ ਕਿ ਇਸ ਸੋਚ ਨੂੰ ਮੁਕੰਮਲਤਾ ਪ੍ਰਦਾਨ ਕੀਤੀ ਜਾ ਸਕੇ।