ਸਮਰਪਣ- ਸਵ: ਗੁਰਬਚਨ ਸਿੰਘ ਖੁਰਮੀ ਜੀ ਨੂੰ

ਬੇਸ਼ੱਕ ਮੇਰੇ ਪਿਤਾ ਜੀ ਅੱਜ ਅੱਖਾਂ ਤੋਂ ਓਝਲ ਹਨ ਪਰ ਉਹਨਾਂ ਵੱਲੋਂ ਦਿੱਤੀ ਕਿਸੇ ਵੀ ਕੰਮ ਨੂੰ ਲਗਨ ਨਾਲ ਕਰਨ ਅਤੇ ਪਿੱਛੇ ਮੁੜ ਕੇ ਨਾ ਦੇਖਣ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਮੈਂ ਆਪਣੇ ਪਿੰਡ ਹਿੰਮਤਪੁਰਾ ਨੂੰ ਵਿਸ਼ਵ ਦੇ ਨਕਸ਼ੇ 'ਤੇ ਦੇਖਣ ਦਾ ਸੁਪਨਾ ਪਾਲਿਆ ਹੈ। ਓਹ ਸੁਪਨਾ, ਜਿਸ ਨੂੰ ਆਪਣੀ ਨੀਂਦ ਦੇ ਘੰਟਿਆਂ 'ਚੋਂ ਕੁਝ ਘੰਟੇ ਘਟਾ ਕੇ ਪਾਣੀ ਦੇ ਰੂਪ 'ਚ ਦੇ ਰਿਹਾ ਹਾਂ। ਕੋਸ਼ਿਸ਼ ਹੈ ਕਿ ਹਿੰਮਤਪੁਰਾ ਡੌਟ ਕਾਮ ਨੂੰ ਪਾਠਕ 'ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਿਹ' ਵਜੋਂ ਪਿਆਰ ਦੇਣਗੇ। ਮੇਰੀਆਂ ਯਾਦਾਂ 'ਚ ਹਰ ਪਲ ਮੇਰੇ ਨਾਲ ਰਹਿੰਦੇ ਹੋਏ ਮੇਰੇ ਪਿਤਾ ਜੀ ਮੈਨੂੰ ਰਾਹ ਦੱਸਦੇ ਰਹਿੰਦੇ ਹਨ। ਉਸ ਸਖ਼ਸ਼ ਨਾਲ ਵਾਅਦਾ ਹੈ ਕਿ ਆਖਰੀ ਸਾਹ ਤੱਕ ਉਸਦੇ ਚਿਤਵੇ ਪਰ ਅਧੂਰੇ ਰਹਿ ਗਏ ਸੁਪਨਿਆਂ ਦੇ ਬੂਟਿਆਂ ਨੂੰ ਇੱਕ ਫਲਦਾਰ ਰੁੱਖ ਬਨਾਉਣ ਲਈ ਯਤਨਸ਼ੀਲ ਰਹਾਂਗਾ। ਹਰ ਸਾਹ ਨਾਲ ਸਿਜਦਾ..... ਓਸ ਕਰਮਸ਼ੀਲ ਤੇ ਕਿਰਤੀ ਮਨੁੱਖ ਨੂੰ...

4 comments:

  1. ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ.....ਜਿਸ ਦੀ ਤਾਰੀਫ਼ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ|ਅਸੀਂ ਤੁਹਾਨੂੰ ਇਸ ਮਿਹਨਤ ਲਈ ਇਸ ਵਕਤ ਸਿਵਾਏ ਮੁਬਾਰਿਕ ਬਾਦ ਤੇ ਸ਼ਾਬਾਸ਼ ਤੋਂ ਬਿਨਾ ਕੁਝ ਨਹੀਂ ਦੇ ਸਕਦੇ.......

    ReplyDelete
  2. You shared a wonderful stuff in your blog. I really to love to read. Read More aboutPunjabi Newspaper.

    ReplyDelete